• 'ਇਲਾਜ ਨਾਲੋਂ ਪਰਹੇਜ਼ ਚੰਗਾ', ਆਪਣਾ ਧਿਆਨ ਰੱਖੋ ਅਤੇ ਕੈਂਸਰ ਤੋਂ ਬਚੋ : ਡਾਕਟਰ ਕੁਲਵੰਤ ਧਾਲੀਵਾਲ
    Sep 20 2024
    ਕੈਂਸਰ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵਰਲਡ ਕੈਂਸਰ ਕੇਅਰ ਦੇ ਗਲੋਬਲ ਅੰਬੈਸਡਰ ਕੁਲਵੰਤ ਸਿੰਘ ਧਾਲੀਵਾਲ ਅੱਜਕਲ ਆਸਟ੍ਰੇਲੀਆ ਦੌਰੇ ਤੇ ਹਨ। ਆਪਣੀ ਫੇਰੀ ਦੌਰਾਨ ਉਹਨਾਂ ਨੇ ਵੱਖ ਵੱਖ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਤੇ ਸੰਗਤਾਂ ਨੂੰ ਕੈਸਰ ਦੇ ਪ੍ਰਤੀ ਜਾਗਰੁਕ ਕੀਤਾ। ਉਹਨਾਂ ਨੇ ਕਿਹਾ ਕਿ ਜੇਕਰ ਆਪਣੀ ਰਸੋਈ, ਰਹਿਣੀ ਬਹਿਣੀ ,ਜੀਵਨ ਜੀਉਣ ਦੇ ਤਰੀਕਿਆਂ ਨੂੰ ਬਦਲ ਲਿਆ ਜਾਵੇ ਤਾਂ ਕੈਂਸਰ ਤੋਂ ਅਸਾਨੀ ਨਾਲ ਬਚਿਆ ਜਾ ਸਕਦਾ ਹੈ। ਐਸ ਬੀ ਐਸ ਪੰਜਾਬੀ ਨਾਲ ਕੀਤੀ ਇਸ ਖਾਸ ਗੱਲਬਾਤ ਦੌਰਾਨ ਉਹਨਾਂ ਨੇ ਵਿਭਿੰਨ ਪ੍ਰਕਾਰ ਦੇ ਕੈਂਸਰਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
    Show More Show Less
    11 mins
  • ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 20 ਸਤੰਬਰ 2024
    Sep 20 2024
    ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ
    Show More Show Less
    4 mins
  • ਸਾਹਿਤ ਤੇ ਕਹਾਣੀਆਂ: ਸ਼੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਣ ਵਾਲੇ ਮੀਆਂ ਮੀਰ ਲਾਹੌਰੀ ਦੀ ਜੀਵਨੀ
    Sep 20 2024
    ਮੀਆਂ ਮੀਰ ਲਾਹੌਰੀ ਨੂੰ ਸ਼ਾਹਾਂ ਦੇ ਉਸਤਾਦ ਤੇ ਫ਼ਕੀਰਾਂ ਦੇ ਕਿਬਲਾ ਵਜੋਂ ਜਾਣਿਆ ਜਾਂਦਾ ਹੈ। ਖੁਦ ਨੂੰ ਫ਼ਕੀਰ ਦੱਸਣ ਵਾਲੇ ਮੀਆਂ ਮੀਰ ਗਰੀਬਾਂ ਤੇ ਆਮ ਲੋਕਾਂ ਨਾਲ ਨੇੜਤਾ ਅਤੇ ਹਮਦਰਦੀ ਰੱਖਦੇ ਸਨ। ਮੰਨਿਆ ਜਾਂਦਾ ਹੈ ਕਿ ਉਹਨਾਂ ਦੇ ਮੂੰਹੋ ਜੋ ਵੀ ਦੁਆ ਨਿਕਲਦੀ ਸੀ, ਉਹ ਪੂਰੀ ਹੋ ਜਾਂਦੀ ਸੀ।
    Show More Show Less
    8 mins
  • ਸਾਹਿਤ ਅਤੇ ਕਲਾ: ਕਿਤਾਬ ‘ਮੈਂ ਲੱਭਣ ਚੱਲੀ’ ਦੀ ਪੜਚੋਲ
    Sep 20 2024
    ਪਾਕਿਸਤਾਨ ਦੀ ਲਿਖਾਰੀ ਅੰਜੁਮ ਕੁਰੇਸ਼ੀ ਦੀ ਲਿਖੀ ਇਸ ਕਿਤਾਬ ਵਿੱਚ ਦਿਲ ਨੂੰ ਟੁੰਬ ਲੈਣ ਵਾਲੀਆਂ ਗਜ਼ਲਾਂ ਅਤੇ ਨਜ਼ਮਾਂ ਦਾ ਭੰਡਾਰ ਹੈ ਜੋ ਕਿ ਪਾਠਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ। ਇਸ ਕਿਤਾਬ ਦੀ ਪੜਚੋਲ ਕਰ ਰਹੀ ਹੈ ਸਾਡੀ ਪਾਕਿਸਤਾਨ ਤੋਂ ਸਹਿਯੋਗੀ ਸਾਦੀਆ ਰਫ਼ੀਕ.....
    Show More Show Less
    8 mins
  • What is misinformation and disinformation? - SBS Examines: ਗਲਤ ਜਾਂ ਅਧੂਰੀ ਜਾਣਕਾਰੀ ਕੀ ਹੈ?
    Sep 20 2024
    Misinformation and disinformation circulate rapidly online, and the consequences can be disastrous. How can we stop the spread of false information? - ਗਲਤ ਅਤੇ ਅਧੂਰੀ ਜਾਣਕਾਰੀ ਤੇਜ਼ੀ ਨਾਲ ਫੈਲਦੀ ਹੈ ਅਤੇ ਇਸਦੇ ਨਤੀਜੇ ਵਿਨਾਸ਼ਕਾਰੀ ਹੋ ਸਕਦੇ ਹਨ। ਜਾਣੋ ਕਿ ਅਸੀਂ ਆਨਲਾਈਨ ਗਲਤ ਜਾਣਕਾਰੀ ਦੇ ਫੈਲਣ ਨੂੰ ਕਿਵੇਂ ਰੋਕ ਸਕਦੇ ਹਾਂ?
    Show More Show Less
    6 mins
  • ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 19 ਸਤੰਬਰ 2024
    Sep 19 2024
    ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ (ਏਬੀਐਸ) ਦੇ ਅਨੁਸਾਰ ਅਗਸਤ ਵਿੱਚ ਬੇਰੁਜ਼ਗਾਰੀ ਦੀ ਦਰ 4.2 ਪ੍ਰਤੀਸ਼ਤ 'ਤੇ ਸਥਿਰ ਰਹੀ। ਅਗਸਤ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਲਗਭਗ 10,000 ਦੀ ਕਮੀ ਆਈ, ਜਦੋਂ ਕਿ ਰੁਜ਼ਗਾਰ ਪ੍ਰਾਪਤ ਲੋਕਾਂ ਦੀ ਗਿਣਤੀ ਵਿੱਚ ਲਗਭਗ 47,000 ਦਾ ਵਾਧਾ ਹੋਇਆ। ਉੱਚ ਵਿਆਜ ਦਰਾਂ ਨੇ ਆਰਥਿਕਤਾ ਨੂੰ ਹੌਲੀ ਕਰ ਦਿੱਤਾ ਹੈ ਪਰ ਰੁਜ਼ਗਾਰ ਬਜ਼ਾਰ ਮਜ਼ਬੂਤ ਰੱਖਿਆ ਹੈ।
    Show More Show Less
    3 mins
  • ਗਿੱਲ ਰੌਂਤਾ ਨੇ ਸਾਂਝੀ ਕੀਤੀ ਆਪਣੀ ਲਾਹੌਰ ਫੇਰੀ 'ਤੇ ਪੁਸਤਕ ਲਿਖੇ ਜਾਣ ਦੀ ਕਹਾਣੀ
    Sep 19 2024
    ਪੰਜਾਬੀ ਗੀਤਕਾਰ ਅਤੇ ਲੇਖਕ ਗੁਰਵਿੰਦਰ ਸਿੰਘ ਗਿੱਲ ਰੌਂਤਾ ਆਪਣੀ ਹਾਲ ਹੀ ਵਿੱਚ ਰਿਲੀਜ ਹੋਈ ਪੁਸਤਕ ‘ਹੈਲੋ, ਮੈਂ ਲਾਹੌਰ ਤੋਂ ਬੋਲਦਾਂ’ ਨੂੰ ਲੈ ਕੇ ਅੱਜ-ਕੱਲ ਚਰਚਾ ਵਿੱਚ ਹਨ। ਪੁਸਤਕ ਦੇ ਸਿਲਸਿਲੇ ਵਿੱਚ ਹੀ ਆਸਟ੍ਰੇਲੀਆ ਪੁੱਜੇ ਗਿੱਲ ਰੌਂਤਾ ਨੇ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਕਰਦਿਆਂ ਆਪਣੀ ਲਾਹੌਰ ਫੇਰੀ ਦੇ ਤਜ਼ਰਬਿਆਂ ਨੂੰ ਕਲਮਬੰਦ ਕਰਨ ਬਾਰੇ ਵਿਚਾਰ ਸਾਂਝੇ ਕੀਤੇ ਹਨ। ਹੁਣ ਤੱਕ ਪਿਆਰ-ਮੁਹੱਬਤ, ਲੋਕ ਤੱਥ ਅਤੇ ਸਮਾਜਕ ਵਿਸ਼ਿਆਂ ਉੱਤੇ ਅਨੇਕਾਂ ਗੀਤ ਰਿਕਾਰਡ ਕਰਵਾ ਚੁੱਕੇ ਗਿੱਲ ਰੌਂਤਾ ਨੇ ਪ੍ਰਦੇਸਾਂ ਵਿੱਚ ਬੈਠੇ ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਲਈ ਇੱਕ ਖਾਸ ਸੁਨੇਹਾ ਵੀ ਦਿੱਤਾ ਹੈ। ਹੋਰ ਵੇਰਵੇ ਲਈ ਸੁਣੋ ਇਹ ਇੰਟਰਵਿਊ…
    Show More Show Less
    10 mins
  • ਬਾਲੀਵੁੱਡ ਗੱਪਸ਼ੱਪ: ਨਵੀਂ ਪੰਜਾਬੀ ਫਿਲਮ ‘ਜਹਾਨਕਿਲਾ’ ਨੂੰ ਦੇਖ ਕੇ ਕਪਿਲ ਦੇਵ ਨੇ ਕੀਤੀ ਵੱਧ ਰਹੇ ਰੀਜਨਲ ਸਿਨੇਮਾ ਦੀ ਤਾਰੀਫ
    Sep 19 2024
    ਟੋਰੰਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਸ਼ਾਮਲ ਹੋਣ ਵਾਲੀ ਪੰਜਾਬੀ ਫਿਲਮ ‘ਜਹਾਨਕਿਲਾ' ਦੀ ਚਰਚਾ ਹੋ ਰਹੀ ਹੈ। ਵੱਧਦੇ ਪੰਜਾਬੀ ਸਿਨੇਮਾ ਨੂੰ ਦੇਖਦੇ ਹੋਏ ਮਸ਼ਹੂਰ ਕ੍ਰਿਕਟ ਖਿਡਾਰੀ ਕਪਿਲ ਦੇਵ ਨੇ ਵੀ ਫਿਲਮ ਦੀ ਪ੍ਰਸ਼ੰਸਾ ਕੀਤੀ ਹੈ। ਉਹਨਾਂ ਕੀ ਕਿਹਾ ਅਤੇ ਇਹ ਫਿਲਮ ਕਿਵੇਂ ਦਰਸ਼ਕਾਂ ਦਾ ਧਿਆਨ ਖਿੱਚ ਰਹੀ ਹੈ, ਇਸ ਸਭ ਜਾਨਣ ਲਈ ਸੁਣੋ ਇਸ ਹਫਤੇ ਦੀ ਬਾਲੀਵੁੱਡ ਗੱਪਸ਼ੱਪ।
    Show More Show Less
    8 mins